Canada ਦੇ ਵੀਜ਼ੇ ਨਹੀਂ ਹੋਣਗੇ ਬੰਦ, ਬਿਨਾਂ ਕਿਸੇ ਰੁਕਾਵਟ ਦੇ ਭਾਰਤੀ ਜਾ ਸਕਦੇ ਹਨ Canada |OneIndia Punjabi

2023-10-05 0

ਭਾਰਤ-ਕੈਨੇਡਾ 'ਚ ਚੱਲ ਰਹੀ ਤਲਖੀ ਦੇ ਚਲਦਿਆਂ ਭਾਰਤ ਸਰਕਾਰ ਨੇ ਕਨੇਡੀਅਨਸ ਦੇ ਵੀਜ਼ਾ 'ਤੇ ਪਾਬੰਦੀ ਲਗਾ ਦਿੱਤੀ ਸੀ | ਜਿਸ ਤੋਂ ਬਾਅਦ ਇਹ ਕਿਹਾ ਜਾ ਰਿਹਾ ਸੀ ਕਿ ਕੈਨੇਡਾ ਵੀ ਭਾਰਤੀਆਂ ਦੇ ਵੀਜ਼ਾ ਬੰਦ ਕਰ ਸਕਦਾ ਹੈ ਪਰ ਅਜਿਹਾ ਕੁੱਝ ਨਹੀਂ ਹੋਵੇਗਾ | ਭਾਰਤੀਆਂ ਨੂੰ ਕੈਨੇਡਾ ਦੇ ਵੀਜ਼ਾ ਮਿਲਦੇ ਰਹਿਣਗੇ ਤੇ ਉਹ ਬਿਨਾਂ ਕਿਸੇ ਰੁਕਾਵਟ ਕੈਨੇਡਾ ਜਾ ਸਕਦੇ ਹਨ | ਜੀ ਹਾਂ, ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਤਲਖ਼ੀ ਨੂੰ ਅੱਗੇ ਨਹੀਂ ਵਧਾਉਣਾ ਚਾਹੁੰਦੇ ਹਨ | ਦਰਅਸਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 18 ਜੂਨ ਨੂੰ ਹੋਏ ਹਰਦੀਪ ਸਿੰਘ ਨਿੱਝਰ ਦੇ ਕਤਲ 'ਚ ਭਾਰਤ ਏਜੰਸੀਆਂ ਦੇ ਹੱਥ ਹੋਣ ਦੀ ਗੱਲ ਕਹੀ ਸੀ | ਜਿਸ ਤੋਂ ਬਾਅਦ ਭਾਰਤ ਤੇ ਕੈਨੇਡਾ ਵਿਚਾਰ ਤਲਖ਼ੀ ਸ਼ੁਰੂ ਹੋ ਗਈ |
.
Canadian visas will not be closed, Indians can go to Canada without any hindrance.
.
.
.
#canadavisa #justintrudeau #canadanews

Videos similaires